Skip to main content

Punjabi

ਯਕੀਨੀ ਬਣਾਓ ਕਿ ਤੁਸੀਂ ਬਿਜਲੀ ਦੇ ਕੱਟ ਵਾਸਤੇ ਤਿਆਰ ਹੋ

ਸਮੇਂ-ਸਮੇਂ ਤੇ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਅਕਸਰ ਅਜਿਹੇ ਹਾਲਾਤ ਦੇ ਕਾਰਨ ਜੋ ਸਾਡੇ ਵੱਸ ਤੋਂ ਬਾਹਰ ਹੁੰਦੇ ਹਨ। ਇਸ ਲਈ ਅਸੀਂ ਤਿਆਰ ਰਹਿਣ ਦੀ ਸਲਾਹ ਦਿੰਦੇ ਹਾਂ।

 • ਇੱਕ ਟਾਰਚ ਤਿਆਰ ਰੱਖੋ।
 • ਵਾਇੰਡ-ਅੱਪ/ਬੈਟਰੀ ਵਾਲਾ ਰੇਡੀਓ ਰੱਖੋ ਤਾਂ ਜੋ ਤੁਸੀਂ ਸਥਾਨਕ ਰੇਡੀਓ ਤੋਂ ਤਾਜ਼ਾ ਜਾਣਕਾਰੀ ਸੁਣ ਸਕੋ।
 • ਕਈ ਆਧੁਨਿਕ ਟੈਲੀਫ਼ੋਨ, ਖਾਸ ਕਰਕੇ ਡਿਜਿਟਲ ਅਤੇ ਕੋਰਡਲੈਸ, ਬਿਜਲੀ ਦੇ ਕੱਟ ਵਿੱਚ ਕੰਮ ਨਹੀਂ ਕਰਨਗੇ। ਇੱਕ ਆਮ ਐਨਾਲੋਗ ਫ਼ੋਨ ਕਿਧਰੇ ਨੇੜੇ ਰੱਖੋ।
 • ਕੰਪਿਊਟਰ ਵਰਗੇ ਸੰਵੇਦਨਸ਼ੀਲ ਉਪਕਰਣਾਂ ਨੂੰ ਸਰਜ ਪ੍ਰੋਟੈਕਟਰ ਪਲੱਗ ਦੇ ਨਾਲ ਸੁਰੱਖਿਅਤ ਕਰੋ।
 • ਜੇ ਤੁਹਾਡੇ ਕੋਲ ਮੁੱਖ ਸਪਲਾਈ ਤੇ ਚੱਲਣ ਵਾਲੀ ਸਟੇਅਰ ਲਿਫ਼ਟ ਹੈ, ਤਾਂ ਦੇਖੋ ਕਿ ਕੀ ਇਸ ਵਿੱਚ ਹੱਥ ਨਾਲ ਰਿਲੀਜ਼  ਕਰਨ ਵਾਲਾ ਹੈਂਡਲ ਹੈ ਜੋ ਇਸਦੇ ਕੰਮ ਕਰਨਾ ਬੰਦ ਕਰਨ ਤੇ ਇਸ ਨੂੰ ਸੁਰੱਖਿਅਤ ਰੂਪ ਵਿਚ ਜ਼ਮੀਨੀ ਲੇਵਲ ਤੇ ਲਿਆਉਣ ਲਈ ਵਰਤਿਆ ਜਾ ਸਕਦਾ ਹੈ।

ਬਿਜਲੀ ਦੇ ਕੱਟ ਦੀ ਰਿਪੋਰਟ ਕਰਨ ਲਈ ਸਾਡੇ ਨਾਲ ਸੰਪਰਕ ਕਰਨਾ

ਇਹ ਨਾ ਮੰਨ ਲਵੋ ਕਿ ਸਾਨੂੰ ਪਤਾ ਹੋਵੇਗਾ ਕਿ ਤੁਹਾਡੀ ਬਿਜਲੀ ਬੰਦ ਹੈ। ਕਿਰਪਾ ਕਰਕੇ ਜਿੰਨੀ ਜਲਦੀ ਸੰਭਵ ਹੋ ਸਕੇ ਸਾਨੂੰ ਕਾਲ ਕਰੋ। ਤੁਸੀਂ ਕਿਸੇ ਅਨੁਵਾਦਕ ਨੂੰ ਤੁਹਾਡੇ ਨਾਲ ਕਾਲ ਤੇ ਸ਼ਾਮਲ ਹੋਣ ਲਈ ਕਹਿ ਸਕਦੇ ਹੋ। ਜੇ ਸਾਨੂੰ ਸਮੱਸਿਆ ਦਾ ਪਹਿਲਾਂ ਹੀ ਪਤਾ ਹੋਵੇਗਾ, ਤਾਂ ਅਸੀਂ ਤੁਹਾਨੂੰ ਦੱਸ ਸਕਾਂਗੇ ਕਿ ਤੁਹਾਡੀ ਬਿਜਲੀ ਕਦੋਂ ਤਕ ਬਹਾਲ ਹੋਣ ਦੀ ਉਮੀਦ ਹੈ। ਕਿਰਪਾ ਕਰਕੇ ਸਾਨੂੰ ਇਸ ਨੰਬਰ ਤੇ ਕਾਲ ਕਰੋ:

0800 6783 105

ਕਮਜ਼ੋਰ ਜਾਂ ਡਾਕਟਰੀ ਤੌਰ ਤੇ ਬਿਜਲੀ ਨਾਲ ਚੱਲਣ ਵਾਲੇ ਉਪਕਰਣਾਂ ਤੇ ਨਿਰਭਰ ਵਿਅਕਤੀ

 • ਜੇ ਤੁਸੀਂ ਕਿਸੇ ਡਾਕਟਰੀ ਉਪਕਰਣ ਲਈ ਬਿਜਲੀ ਤੇ ਨਿਰਭਰ ਕਰਦੇ ਹੋ ਤਾਂ ਯਕੀਨੀ ਬਣਾਓ ਕਿ ਇਸ ਵਿੱਚ ਬੈਟਰੀ ਬੈਕਅਪ ਹੋਵੇ।
 • ਅਸੀਂ ਕਮਜ਼ੋਰ ਗਾਹਕਾਂ ਲਈ ਵਾਧੂ ਮਦਦ ਮੁਹੱਈਆ ਕਰਦੇ ਹਾਂ - ਕਿਰਪਾ ਕਰਕੇ ਸਾਡੇ ਪ੍ਰਾਇਰਿਟੀ ਸਰਵਿਸਿਜ਼ ਰਜਿਟਰ ਬਾਰੇ ਪਤਾ ਕਰਨ ਲਈ ਸਾਨੂੰ ਕਾਲ ਕਰੋ:
  • ਜੇ ਤੁਸੀਂ ਮਿਡਲੈਂਡਜ਼ ਵਿੱਚ ਰਹਿੰਦੇ ਹੋ: 0800 096 3080
  • ਜੇ ਤੁਸੀਂ ਸਾਉਥ ਵੇਲਜ਼ ਜਾਂ ਸਾਉਥ ਵੈਸਟ ਵਿੱਚ ਰਹਿੰਦੇ ਹੋ: 0800 096 3080.
   ਤੁਸੀਂ ਕਿਸੇ ਅਨੁਵਾਦਕ ਨੂੰ ਤੁਹਾਡੇ ਨਾਲ ਕਾਲ ਤੇ ਸ਼ਾਮਲ ਹੋਣ ਲਈ ਕਹਿ ਸਕਦੇ ਹੋ।

(ਟੈਕਸਟ ਫ਼ੋਨ ਵਰਤਣ ਵਾਲੇ ਲੋਕ, ਸੇਵਾ ਤਕ ਪਹੁੰਚਣ ਵਾਸਤੇ ਟੈਕਸਟ ਰਿਲੇ ਵਰਤਣ ਲਈ ਉੱਪਰ ਦਿੱਤੇ ਨੰਬਰਾਂ ਵਿੱਚੋਂ ਕਿਸੇ ਤੇ ਵੀ ਕਾਲ ਕਰਨ ਤੋਂ ਪਹਿਲਾਂ 18001 ਡਾਇਲ ਕਰ ਸਕਦੇ ਹਨ)